Tuesday 9 May 2017

ਜ਼ਿਲੇ 'ਚ ਮੰਡੀਆਂ ਵਿੱਚੋ 1 ਲੱਖ 12 ਹਜਾਰ 868 ਮੀਟਰਿਕ ਟਨ ਕਣਕ ਦੀ ਕੀਤੀ ਖਰੀਦ: ਗੁਰਪ੍ਰੀਤ ਕੌਰ ਸਪਰਾ

By Tricitynews Reporter
Chandigarh 09th May:- ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੀਆਂ ਮੰਡੀਆਂ ਵਿੱਚ ਕਿਸ਼ਾਨਾਂ ਦੀ ਹੁਣ ਤੱਕ ਪੁੱਜੀ 1 ਲੱਖ 12 ਹਜਾਰ 868 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਇਸ ਸਾਲ ਮੰਡੀਆਂ ਵਿੱਚ 1 ਲੱਖ 15 ਹਜਾਰ 348 ਮੀਟਰਿਕ ਟਨ ਕਣਕ ਪੁੱਜਣ ਦੀ ਆਸ ਹੈ  ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦਿੰਦਿਆਂ ਦੱਸਿਆ ਕਿ ਕਣਕ ਦੀ ਭਰਵੀਂ ਫਸਲ ਹੋਣ ਕਾਰਨ ਇਸ ਸੀਜਨ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ 13 ਹਜਾਰ 324 ਮੀਟਰਿਕ ਟਨ ਕਣਕ ਮੰਡੀਆਂ ਵਿੱਚ ਵੱਧ ਪੁੱਜੀ  ਹੈ 
ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ  ਨੂੰ ਹੁਣ ਤੱਕ 149 ਕਰੋੜ 05 ਲੱਖ ਰੁਪਏ ਦੀ ਕਣਕ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਜੋ ਕਿ 91 ਫੀਸਦੀ ਬਣਦੀ ਹੈ। ਬਕਾਇਆ 14 ਕਰੋੜ 11 ਲੱਖ ਦੀ ਅਦਾਇਗੀ ਨੂੰ ਵੀ ਤੁਰੰਤ ਕਰਨ ਲਈ ਹਦਾਇਤਾਂ ਦਿੱਤੀਆਂ  ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ 98 ਹਜਾਰ 198 ਮੀਟਰਿਕ ਟਨ ਕਣਕ ਦੀ ਲੀਫਟਿੰਗ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਲੀਫਟਿੰਗ ਦਾ 98 ਫੀਸਦੀ ਮੁਕੰਮਲ ਹੋ ਚੁੱਕਾ ਹੈ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਸਰਕਾਰੀ ਖਰੀਦ ਏਂਜੰਸੀ ਪਨਗਰੇਨ ਵੱਲੋਂ ਹੁਣ ਤੱਕ 24 ਹਜਾਰ 185 ਮੀਟਰਿਕ ਟਨ ਕਣਕ, ਮਾਰਕਫੈਡ ਵੱਲੋ 16 ਹਜਾਰ 112 ਮੀਟਰਿਕ ਟਨ, ਪਨਸ਼ਪ ਵੱਲੋਂ, 13 ਹਜਾਰ 466 ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਕਾਰਪੋਰੇਸਨ ਵੱਲੋ 14 ਹਜਾਰ 62 ਮੀਟਰਿਕ ਟਨ, ਪੰਜਾਬ ਐਗਰੋ ਵੱਲੋਂ 13 ਹਜਾਰ 472 ਮੀਟਰਿਕ ਟਨ, ਐਫ.ਸੀ.ਆਈ. ਵੱਲੋਂ 19 ਹਜਾਰ 114 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 12 ਹਜਾਰ 457 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ
ਉਨ੍ਹਾਂ ਦੱਸਿਆ ਕਿ ਪਨਗਰੇਨ ਵੱਲੋਂ ਕਿਸਾਨਾਂ ਨੂੰ 38 ਕਰੋੜ 90 ਲੱਖ ਰੁਪਏ ਦੀ ਅਦਾਇਗੀ ਅਤੇ ਮਾਰਕਫੈਡ ਵੱਲੋਂ 24 ਕਰੋੜ 17 ਲੱਖ, ਪਨਸਪ ਵੱਲੋਂ 21 ਕਰੋੜ 26 ਲੱਖ, ਪੰਜਾਬ ਸਟੇਟ ਵੇਆਰ ਕਾਰਪੋਰੇਸ਼ਨ ਵੱਲੋਂ 22 ਕਰੋੜ 82 ਲੱਖ,  ਪੰਜਾਬ ਐਗਰੋ ਵੱਲੋ 21 ਕਰੋੜ 54 ਲੱਖ ਅਤੇ ਐਫ.ਸੀ.ਆਈ. ਵੱਲੋ 20 ਕਰੋੜ 36 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਹੈ।  
ਗੁਰਪ੍ਰੀਤ ਕੌਰ ਸਪਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਦੀ ਸਵੱਛਤਾ ਅਤੇ ਜਮੀਨ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ  ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ। ਜਿਸਦਾ ਮਨੁੱਖੀ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ 


No comments: